ਪੈਸੇ ਦੀ ਬਹੁਤ ਲੋੜ ਹੈ? ਤੁਰੰਤ ਮਿਲਣ ਵਾਲਾ ਪਰਸਨਲ ਲੋਨ ਇਸ ਦਾ ਹੱਲ ਹੋ ਸਕਦਾ ਹੈ
ਇਸ ਮਹਾਂਮਾਰੀ ਨੇ ਜ਼ਿੰਦਗੀ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ, ਅਤੇ ਜ਼ਿਆਦਾਤਰ ਲੋਕਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਸਿਆਂ ਦੀ ਘਾਟ ਹੋਣ ਤੇ, ਤੁਹਾਡੀ ਬਚਤ ਜਾਂ ਨਿਵੇਸ਼ਾਂ ਨਾਲ ਖਰਚੇ ਪੂਰੇ ਕਰਨਾ ਸੁਭਾਵਿਕ ਹੁੰਦਾ ਹੈ, ਪਰ ਇਹ ਹਮੇਸ਼ਾਂ ਸੰਭਵ ਨਹੀਂ ਹੁੰਦਾ। ਇਸ ਸਮੇਂ ਹੀ ਇੱਕ ਭਰੋਸੇਮੰਦ ਲੋਨ ਦੇਣ ਵਾਲੀ ਕੰਪਣੀ ਤੋਂ ਇੱਕ ਪਰਸਨਲ ਲੋਨ ਮਦਦਗਾਰ ਸਾਬਿਤ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝਾ ਸਕੀਏ ਕਿ ਕਿਸ ਤਰ੍ਹਾਂ ਪਰਸਨਲ ਲੋਨ ਤੁਹਾਡੇ ਆਰਥਿਕ ਪ੍ਰਬੰਧਨ ਲਈ ਇੱਕ ਲਾਭਦਾਇਕ ਹੱਲ ਹੋ ਸਕਦੇ ਹਨ, ਆਓ ਪਹਿਲਾਂ ਇਹ ਸਮਝੀਏ ਕਿ ਪਰਸਨਲ ਲੋਨ ਕੀ ਹੁੰਦੇ ਹਨ ਅਤੇ ਉਹ ਕਿਵੇਂ ਕੰਮ ਕਰਦੇ ਹਨ।
ਪਰਸਨਲ ਲੋਨ - ਇੱਕ ਸੌਖਾ ਹੱਲ?
ਜ਼ਿਆਦਾਤਰ ਲੋਨ ਦੇਣ ਵਾਲੀਆਂ ਕੰਪਣੀਆਂ - ਬੈਂਕ ਅਤੇ ਗੈਰ-ਬੈਂਕਿੰਗ ਫਾਇਨਾਂਸ ਕੰਪਣੀਆਂ (ਐਨ.ਬੀ.ਐਫ.ਸੀ.) - ਇੱਕ ਅਸੁਰੱਖਿਅਤ ਲੋਨ ਦੀ ਪੇਸ਼ਕਸ਼ ਵਜੋਂ ਪਰਸਨਲ ਲੋਨ ਪ੍ਰਦਾਨ ਕਰਦੀਆਂ ਹਨ। ਇਸਦਾ ਅਰਥ ਹੈ ਕਿ ਤੁਹਾਨੂੰ ਪੈਸੇ ਉਧਾਰ ਲੈਣ ਲਈ ਕਿਸੇ ਵੀ ਤਰ੍ਹਾਂ ਦੇ ਜ਼ਮਾਨਤ ਦੇਣ ਦਾ ਵਾਅਦਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਹ ਉਹ ਵਿਸ਼ੇਸ਼ਤਾ ਹੈ ਜਿਸਨੇ ਅੱਜ ਪਰਸਨਲ ਲੋਨ ਨੂੰ ਕਾਫ਼ੀ ਮਸ਼ਹੂਰ ਬਣਾ ਦਿੱਤਾ ਹੈ। ਸੁਰੱਖਿਅਤ ਲੋਨ ਦੀਆਂ ਦੂਜੀਆਂ ਕਿਸਮਾਂ ਦੇ ਉਲਟ, ਇੱਕ ਪਰਸਨਲ ਲੋਨ ਲੈਣਾ ਤੇਜ਼ ਅਤੇ ਆਸਾਨ ਹੁੰਦਾ ਹੈ।
ਬਿਨੈ-ਪੱਤਰ ਦੇਣ ਤੋਂ ਲੈਕੇ ਪ੍ਰਦਾਨ ਕੀਤੇ ਜਾਣ ਦੇ ਘਟ ਸਮੇਂ ਦੇ ਚਲਦੇ, ਤੁਸੀਂ ਕਈ ਤਰ੍ਹਾਂ ਦੇ ਜਾਣੇ-ਪਛਾਣੇ ਅਤੇ ਅਣਜਾਣ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੀ ਰਕਮ ਪ੍ਰਾਪਤ ਕਰ ਸਕਦੇ ਹੋ - ਖ਼ਾਸਕਰ ਜੇ ਕਿਸੇ ਸੰਕਟ ਦੀ ਘੜੀ ਨੂੰ ਸੰਭਾਲਣ ਲਈ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ। ਇਸ ਵਿਚ ਸ਼ਾਮਲ ਕਾਗਜ਼ੀ ਕਾਰਵਾਈ ਸਿੱਧੀ ਹੁੰਦੀ ਹੈ ਅਤੇ ਕਾਰਵਾਹੀ ਵਿਚ ਦੇਰੀ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।
ਇਸ ਤੋਂ ਇਲਾਵਾ, ਤੁਸੀਂ ਤੁਰੰਤ ਪ੍ਰਾਪਤ ਹੋਣ ਵਾਲਾ ਪਰਸਨਲ ਲੋਨ ਵੀ ਲੈ ਸਕਦੇ ਹੋ - ਜਿੱਥੇ ਤੁਹਾਨੂੰ ਲੋੜੀਂਦੀ ਰਕਮ ਕੁਛ ਹੀ ਮਿਨਟਾਂ ਵਿਚ ਮਨਜ਼ੂਰ ਕਰ ਦਿੱਤੀ ਜਾਂਦੀ ਹੈ ਅਤੇ ਰਿਕਾਰਡ ਸਮੇਂ ਵਿਚ ਤੁਹਾਨੂੰ ਪ੍ਰਦਾਨ ਕਰ ਦਿੱਤੀ ਜਾਂਦੀ ਹੈ। ਆਓ ਪਰਸਨਲ ਲੋਨ ਦੀਆਂ ਕੁਝ ਆਕਰਸ਼ਕ ਵਿਸ਼ੇਸ਼ਤਾਵਾਂ ਤੇ ਇੱਕ ਨਜ਼ਰ ਮਾਰਦੇ ਹਾਂ ਜਿਸਦਾ ਤੁਸੀਂ ਫਾਇਦਾ ਲੈ ਸਕਦੇ ਹੋ:
1. ਪਰਸਨਲ ਲੋਨ ਦੀ ਕਾਰਵਾਈ ਕਿਸੇ ਜ਼ਮਾਨਤ ਦੇ ਬਗੈਰ ਕੀਤੀ ਜਾਂਦੀ ਹੈ
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ, ਤੁਰੰਤ ਮਿਲਣ ਵਾਲੇ ਪਰਸਨਲ ਲੋਨ ਲੈਣ ਲਈ ਤੁਹਾਨੂੰ ਲੋਨ ਦੇਣ ਵਾਲੀ ਕੰਪਣੀ ਦੇ ਕੋਲ ਕਿਸੇ ਤਰ੍ਹਾਂ ਦੀ ਜਾਇਦਾਦ ਲੋਨ ਦੇ ਨਾਮ ਤੇ ਜ਼ਮਾਨਤ ਦੇ ਤੌਰ ਤੇ ਰੱਖਣ ਦੀ ਜ਼ਰੂਰਤ ਹੁੰਦੀ ਨਹੀਂ ਹੈ। ਇਸ ਨਾਲ ਲੋਨ ਦੇ ਲਈ ਕਾਗਜ਼ੀ ਕਾਰਵਾਈ ਘਟ ਜਾਂਦੀ ਹੈ, ਨਾਲ ਹੀ ਤੁਹਾਡੀ ਬਿਨੈ-ਪੱਤਰ ਨੂੰ ਮਨਜ਼ੂਰੀ ਦੇਣ ਲਈ ਸਮਾਂ ਵੀ ਘਟ ਜਾਂਦਾ ਹੈ।
2. ਪਰਸਨਲ ਲੋਨ ਆਮ ਤੌਰ 'ਤੇ ਕਾਗਜ਼ ਰਹਿਤ ਹੁੰਦੇ ਹਨ
ਟੈਕਨੋਲੋਜੀ ਵਿਚ ਹੋਈ ਉੱਨਤੀ ਦੇ ਕਾਰਨ, ਹੁਣ ਕਿਸੇ ਵੀ ਤਰ੍ਹਾਂ ਦੇ ਕਾਗਜ਼ਾਤ ਦੀ ਜ਼ਰੂਰਤ ਤੋਂ ਬਿਨਾਂ ਪਰਸਨਲ ਲੋਨ ਪ੍ਰਾਪਤ ਕਰਨਾ ਸੰਭਵ ਹੋ ਗਿਆ ਹੈ। ਤੁਹਾਡੇ ਕਾਗਜ਼ਾਤਾਂ ਦੀਆਂ ਸਾਫਟ ਕਾਪੀਆਂ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਜੇ ਤੁਸੀਂ ਬਜਾਜ ਫਿਨਸਰਵਰ ਵਰਗੀ ਲੋਨ ਦੇਣ ਵਾਲੀ ਨਾਮਵਰ ਕੰਪਣੀ ਦੇ ਮੌਜੂਦਾ ਗਾਹਕ ਹੋ, ਤਾਂ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਤੁਸੀਂ ਆਪਣੇ ਪਹਿਲਾਂ ਤੋਂ ਪ੍ਰਵਾਨਤ ਆਫਰ ਨੂੰ ਸਿਰਫ ਮਿੰਟਾਂ ਵਿਚ ਚੈਕ ਕਰ ਸਕਦੇ ਹੋ ਅਤੇ ਕੁਝ ਸਧਾਰਣ ਚਰਣਾਂ ਵਿਚ ਤੁਸੀਂ ਲੋੜੀਂਦੀ ਰਕਮ ਪ੍ਰਾਪਤ ਕਰ ਸਕਦੇ ਹੋ।
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ, ਤੁਰੰਤ ਮਿਲਣ ਵਾਲੇ ਪਰਸਨਲ ਲੋਨ ਲੈਣ ਲਈ ਤੁਹਾਨੂੰ ਲੋਨ ਦੇਣ ਵਾਲੀ ਕੰਪਣੀ ਦੇ ਕੋਲ ਕਿਸੇ ਤਰ੍ਹਾਂ ਦੀ ਜਾਇਦਾਦ ਲੋਨ ਦੇ ਨਾਮ ਤੇ ਜ਼ਮਾਨਤ ਦੇ ਤੌਰ ਤੇ ਰੱਖਣ ਦੀ ਜ਼ਰੂਰਤ ਹੁੰਦੀ ਨਹੀਂ ਹੈ। ਇਸ ਨਾਲ ਲੋਨ ਦੇ ਲਈ ਕਾਗਜ਼ੀ ਕਾਰਵਾਈ ਘਟ ਜਾਂਦੀ ਹੈ, ਨਾਲ ਹੀ ਤੁਹਾਡੀ ਬਿਨੈ-ਪੱਤਰ ਨੂੰ ਮਨਜ਼ੂਰੀ ਦੇਣ ਲਈ ਸਮਾਂ ਵੀ ਘਟ ਜਾਂਦਾ ਹੈ।

.jpg)
















