ਦਿੱਲੀ ’ਚ ਠੰਢ ਨੇ 119 ਸਾਲਾਂ ਦਾ ਰਿਕਾਰਡ ਤੋੜਿਆ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰਾ ਉੱਤਰੀ ਭਾਰਤ ਪਾਲੇ ਦੀ ਜਕੜ ’ਚ ਹੈ। ਸੀਤ ਲਹਿਰ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਹੱਥ ਨੂੰ ਹੱਥ ਦਿਖਾਈ ਨਹੀਂ ਦੇ ਰਿਹਾ ਸੀ। ਫ਼ਰੀਦਕੋਟ ਸਭ ਤੋਂ ਠੰਢਾ ਇਲਾਕਾ ਰਿਹਾ ਜਿਥੇ ਘੱਟ ਤੋਂ ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਘੱਟ ਰਿਹਾ। ਉਧਰ ਦਿੱਲੀ ’ਚ ਪਾਰਾ 9.4 ਸੈਲਸੀਅਸ ਰਿਕਾਰਡ ਕੀਤਾ ਗਿਆ ਜੋ 119 ਸਾਲਾਂ ’ਚ ਸੱਭ ਤੋਂ ਠੰਢਾ ਦਿਨ ਰਿਹਾ।
ਪੰਜਾਬ ’ਚ ਹੋਰ ਥਾਵਾਂ ’ਤੇ ਵੀ ਠੰਢ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਅੰਮ੍ਰਿਤਸਰ ’ਚ ਤਾਪਮਾਨ 1.2, ਲੁਧਿਆਣਾ ’ਚ 4.6, ਪਟਿਆਲਾ ’ਚ 4.5 ਅਤੇ ਗੁਰਦਾਸਪੁਰ ’ਚ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹਲਵਾਰਾ ’ਚ ਘੱਟੋ ਘੱਟ ਤਾਪਮਾਨ 1.5 ਡਿਗਰੀ ਰਿਹਾ ਅਤੇ ਬਠਿੰਡਾ ’ਚ 3.8 ਡਿਗਰੀ ਸੈਲਸੀਅਸ ਨਾਲ ਐਤਵਾਰ ਦੀ ਰਾਤ ਸਭ ਤੋਂ ਠੰਢੀ ਰਹੀ ਜਦਕਿ ਪਠਾਨਕੋਟ ’ਚ ਪਾਰਾ 3.4 ਡਿਗਰੀ ਸੈਲਸੀਅਸ ਦਰਜ ਹੋਇਆ। ਚੰਡੀਗੜ੍ਹ ’ਚ ਦੁਪਹਿਰ ਦੇ ਸਮੇਂ ਮਾਮੂਲੀ ਧੁੱਪ ਜ਼ਰੂਰ ਨਿਕਲੀ ਪਰ ਹੱਢ ਚੀਰਵੀਂ ਠੰਢ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਇਥੇ ਘੱਟੋ ਘੱਟ ਪਾਰਾ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ’ਚ ਨਾਰਨੌਲ 1.5 ਡਿਗਰੀ ਸੈਲਸੀਅਸ ਨਾਲ ਸੱਭ ਤੋਂ ਠੰਢਾ ਰਿਹਾ।


.jpg)















